ਸਭ ਤੇ ਵਡਾ ਸਤਿਗੁਰੁ ਨਾਨਕੁ ।
Four Week Course
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਸਮਰਪਤ ਚਾਰ ਹਫਤੇ ਦਾ ਕੋਰਸ
ਸੰਖੇਪ ਜਾਣਕਾਰੀ ਅਤੇ ਉਦੇਸ਼
ਅਰਸ਼ਾਂ ਵਿਚ ਤਾਂ ਵਾਹਿਗੁਰੂ ਜੋਯਤੀ ਸਰੂਪ ਦੀ ਸਿਖਯਾ ਦਾਤਾ ਜਯੋਤੀ ‘ਗੁਰੂ-ਜਯੋਤੀ’ ਹੈ ! ਸੰਸਾਰ ਵਿਚ ਜਿਤਨੇ ਸਿੱਖਯਾ ਦਾਤੇ ਆਏ ਸਭ ਉਸ ਜਯੋਤੀ ਦੇ ਹੁਕਮ ਵਿਚ ਆਏ, ਜਿਸ ਦਾ ਨਾਮ ‘ਗੁਰੂ’ ਹੈ, ਜੋ ਅਰਸ਼ਾਂ ਤੋਂ ਮਹਾਂ ਪੁਰਖਾਂ ਵਿਚ ‘ਤਾਰਨ’ ਦੀ ਸੱਤਯਾ ਭਰਕੇ ਘੱਲਦੀ ਤੇ ਰਹਿਬਰੀ ਕਰਦੀ ਹੈ । ਉਹ ‘ਗੁਰੂ ਜੋਤਿ’ ਜਦੋ ਜਗਤ ਵਿਚ ਆਪ ਆ ਪ੍ਰਗਟੀ ਤਾਂ ‘ਗੁਰੂ’ ਪਦ ਦੇ ਨਾਲ ਮਾਪਿਆਂ ਦੇ ਦਿੱਤੇ ਨਾਮ ‘ਨਾਨਕ’ ਨਾਲ ਸਾਡੇ ਵਿਚ ਪ੍ਰਸਿੱਧ ਹੋਈ, ਪਰੰਤੂ ਸੰਸਾਰ ਵਿਚ ਓਹਨਾਂ ਦੀਆਂ ਕਹਿਣੀਆਂ, ਕਰਤੱਬਾਂ ਤੇ ਅਸਲੀ ਦਸ਼ਾ ਤੋਂ ਓਹਨਾਂ ਦੀ ਵਡਿਆਈ ਕਿਵੇਂ ਪ੍ਰਤੀਤ ਹੁੰਦੀ ਹੈ, ਇਸ ਸਤਿਕਾਰ ਭਰੀ ਵਿਚਾਰ, ਦੀ ਲੋੜ ਹੈ, ਜਿਸ ਲਈ ਅਸੀਂ ਹਰੇਕ ਮਹਾਂ ਪੁਰਖ ਦੇ ਗੁਣਾਂ ਦਾ ਵਿਚਾਰ ਕਰਦੇ ਹਾਂ :- ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ [ ਸ਼ੂਹੀ ਛੰਤ ਮ:੧ ਇਸ ਅਸੂਲ ਮੂਜਬ ਅਸੀਂ ਅਜ ਮਨੁੱਖੀ ਨੁਕਤੇ ਤੋਂ ਵੇਖਣਾ ਹੈ ‘ਸਭ ਤੇ ਵੱਡਾ ਸਤਿਗੁਰੁ ਨਾਨਕ’ ਕਿਕੁੰ ਸਿੱਧ ਹੁੰਦਾ ਹੈ :-
ਹਫਤਾ ਪਹਿਲਾ
ਲੈਕਚਰ : ਤੁਲਨਾਤਮਕ ਅਧਿਐਨ : ਜਾਣ-ਪਛਾਣ/Comparative Study : introduction
ਹਫਤਾ ਦੂਸਰਾ
ਲੈਕਚਰ : ਗੁਰੂ ਨਾਨਕ ਸਾਹਿਬ ਜੀ ਅਤੇ ਸ੍ਰੀ ਰਾਮ ਜੀ ਅਤੇ ਕ੍ਰਿਸਨ ਜੀ ਆਦਿ
ਹਫਤਾ ਤੀਸਰਾ
ਲੈਕਚਰ : comparative study: ਗੁਰੂ ਨਾਨਕ ਸਾਹਿਬ ਜੀ ਅਤੇ ਈਸਾ ਜੀ ਅਤੇ ਮੁਹੰਮਦ ਜੀ ਆਦਿ
ਹਫਤਾ ਚੌਥਾ
ਲੈਕਚਰ : comparative study: ਗੁਰੂ ਨਾਨਕ ਸਾਹਿਬ ਜੀ ਅਤੇ ਕਾਂਟ ਥੋਰੋ ਸੇਖਸਪੀਅਰ ਆਦਿ
ਲੈਕਚਰ : current affairs
ਲੈਕਚਰ : comparative study: discussion